ਨਾ ਸੋਚ ਬੰਦਿਆ ਐਨਾ ਜਿੰਦਗੀ ਦੇ ਬਾਰੇ ਚ’ ਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ ਤਾਂ ਉਹ ਹਲੇ ਬਹੁਤ ਛੋਟੇ ਨੇ |
ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !!
ਚੰਗੇ ਦਿਨ ਲਿਆਉਣ ਲਈ ਮਾੜੇ ਦਿਨਾਂ ਨਾਲ ਲੜਨਾ ਪੈਂਦਾ 🙏
ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ…..
ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ’ ਦਿੰਦਾ ਹੈ’ ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ
ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ
ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ…ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….! ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |
ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |
ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ, ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ |
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ….ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ……
ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ