ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?
ਇੱਕ ਤੂੰ ਹੀ ਸਹਾਰਾ ਮੇਰੇ ਦਾਤਿਆ॥
ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
ੴ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ੴ
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥
ਕਲਗੀ ਵਾਲੜੇ ਮੇਰੇ ਦਸ਼ਮੇਸ਼ ਸਤਿਗੁਰੂ
ਤੇਰੇ ਖੂਨ ਦਾ ਕਰਜ਼ ਨਹੀਂ ਉਤਾਰ ਸਕਦੇ॥
ਚਾਂਦਨੀ ਚੌਕ,ਚਮਕੌਰ ਗੜੀ ਤੇ ਸਰਹਿੰਦ ਨੀਂਹਾਂ,
ਅਸੀਂ ਦਿਲੋਂ ਨਹੀਂ ਕਦੇ ਵਿਸਾਰ ਸਕਦੇ ॥
ਮਾਛੀਵਾੜੇ ਦਾ ਜੰਡ, ਬੁਰਜ ਦੀ ਰਾਤ ਠੰਡੀ,
ਸਾਡੇ ਸਿਦਕ ਨੂੰ ਕਦੇ ਨਹੀਂ ਮਾਰ ਸਕਦੇ॥
ਤੇਰੇ ਮਾਤਾ ਪਿਤਾ, ਪੁੱਤਾਂ ਦੇ ਖੂਨ ਸਦਕਾ,
ਸਾਨੂੰ ਦੁਸ਼ਮਨ ਨਹੀਂ ਕਦੇ ਲਲਕਾਰ ਸਕਦੇ॥
ਖੇਡਣ ਵਾਲੀਆਂ ਉਮਰਾਂ ਦੇ ਵਿੱਚ ਆਪਣੀਆਂ ਜਾਂਨਾ ਵਾਰ ਗਏ।
ਦੋ ਨਿੱਕੇ ਦੋ ਵੱਡੇ ਸਾਡੀ ਕੋਮ ਦੇ ਛਿੱਪ ਚੰਨ ਚਾਰ ਗਏ।
ਬੈਰਾੜੀ ਮਹਲਾ ੪ ॥
ਹਰਿ ਜਨੁ ਰਾਮ ਨਾਮ ਗੁਨ ਗਾਵੈ ॥
ਜੇ ਕੋਈ ਨਿੰਦ ਕਰੇ ਹਰਿ ਜਨ ਕੀ
ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥ (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ।
ਲੱਗਣ ਨਾ ਦੇਵੀ ਤੱਤੀ ਵਾ ਮਾਲਕਾ ਬੜੇ ਓਖੇ ਨੇ ਜ਼ਿੰਦਗੀ ਦੇ ਰਾਹ ਮਾਲਕਾ
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ…. ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ… ਵਾਹਿਗੁਰੂ ਜੀ 🙏
ਦੁਨੀਆਂ ਦੇ ਵਿੱਚ ਰੱਖ ਫਰੀਦਾ
ਕੁਝ ਐਸਾ ਬਹਿਣ ਖਲੋਣ,
ਕੋਲ ਹੋਈਏ ਤਾਂ ਹੱਸਣ ਲੋਕੀ
ਤੁਰ ਜਾਈਏ ਤਾਂ ਰੋਣ।
ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,
ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।
ਕਿਆ ਖੂਬ ਥੇ ਵੋਹ।
ਜੋ ਹਮੇ ਅਪਣੀ ਪਹਿਚਾਣ ਦੇ ਗਏ ।
ਹਮਾਰੀ ਪਹਿਚਾਣ ਕੇ ਲੀਏ
‘ਵੋਹ’ ਅਪਣੀ ਜਾਨ ਦੇ ਗਏ ।
ਸੀ ਪੋਹ ਦਾ ਮਹੀਨਾ ਪਿਆ ਸਰਸਾ ਤੇ ਵਿਛੋੜਾ
ਇਕ ਇਸ ਪਾਰ ਦੂਜਾ ਉਸ ਪਾਰ, ਹੰਸਾ ਦਾ ਜੋੜਾ
ਪਿਤਾ ਜੀ ਦੇ ਨਾਲ ਗੜੀ ਚਮਕੌਰ ਵਾਲੀ ਜਾ ਰਹੇ ਨੇ
ਤੇਰਾ ਭਾਣਾ ਮੀਠਾ ਲਾਗੇ ਇਹ ਮਾਤਾ ਜੀ ਸਮਜਾ ਰਹੇ ਨੇ
ਨਿਕੀਆਂ ਨੇ ਜਿੰਦਾ ਪਰ ਹੋਂਸਲੇ ਅਡੋਲ ਨੇ
ਜਾਨ ਕੌਮ ਲਈ ਵਾਰਾਂਗੇ ਸਾਹਿਬਜ਼ਾਦਿਆਂ ਦੇ ਬੋਲ ਨੇ
ਸਾਡੇ ਲਈ ਸਾਹਿਬਜ਼ਾਦੇ ਜਿੰਦਗਾਣੀ ਵਾਰ ਗਏ.
ਸੋਚੋ ਜ਼ਰਾ…! ਸੋਚੋ ਜ਼ਰਾ..! ਅੱਜ ਆਪਾਂ ਸਿੱਖੀ ਕਿਉਂ ਵਿਸਾਰ ਗਏ,
ਅਸੀਂ ਕਲਗੀਧਰ ਦੇ ਲਾਡਲੇ ਤੇ ਮਾਂ ਜੀਤੋ ਦੇ ਲਾਲ
ਸ਼ਾਡੇ ਸ਼ੇਰਾਂ ਵਰਗੇ ਹੌਸਲੇ ਤੇ ਹਾਥੀਆਂ ਵਰਗੀ ਚਾਲ
ਜੋ ਕਰਨਾ ਸੂਬੀਆਂ ਉਹ ਕਰ ਲੇ ਸਾਡੇ ਨਾਲ
ਕੋਈ ਬਦਲ ਨੀ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
ਦੋ ਮੈਦਾਨ ਅੰਦਰ , ਦੋ ਦੀਵਾਰ ਅੰਦਰ
ਨਾਂਗੇ ਆਵਨ ਨਾਂਗੇ ਜਾਨਾ ਕੋਇ ਨ ਰਹਿਹੈ ਰਾਜਾ ਰਾਨਾ ||
ਪਤਾ ਨਹੀਂ ਉਹ ਕਿਹੜੇ ਸਕੂਲਾਂ ‘ਚ ਪੜੇ ਸੀ
ਜੋ ਲੱਖਾਂ ਨਾਲ ਲੜੇ ਸੀ
ਗੁਰੂ ਗੋਬਿੰਦ ਸਿੰਘ ਜੀ ਦੇ ਲਾਲ
ਜੋ ਨੀਂਹਾਂ ਵਿਚ ਖੜੇ ਸੀ
ਬਾਣੀ ਨਹੀਂਉ ਯਾਦ ਸਾਨੂੰ ਗੀਤ ਚੇਤੇ ਰਹਿ ਗਏ,
ਮੱਸੇ ਤੇ ਔਰੰਗੇ ਸਾਡੇ ਲੇਖਾਂ ਵਿੱਚ ਬਹਿ ਗਏ
ਨੰਗੇ ਸੀ ਜੋ ਪੈਰਾਂ ਤੋਂ ਗੁਰਾਂ ਦੇ ਲਾਲ ਚੇਤੇ ਰੱਖਿਓ,
ਠੰਡੇ ਬੁਰਜ ਤੇ ਕੱਚੀ ਗੜ੍ਹੀ ਦੀ ਤੁਸੀਂ ਵਾਰ ਚੇਤੇ ਰੱਖਿਓ
ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ,
ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ।
ਤਾਲੇ ਟੁੱਟਦੇ ਨਾ ਗੁਲਾਮੀਆਂ ਦੇ,
ਦੇਸ਼ ਉਵੇਂ ਹੀ ਅੱਜ ਮੁਥਾਜ ਰਹਿੰਦਾ।
ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ,
ਤੇ ਜੰਝੂ ਲਾਹੁਣ ਦਾ ਅੱਜ ਰਿਵਾਜ ਰਹਿੰਦਾ।
ਦਸਮ ਪਿਤਾ ਸਰਬੰਸ ਜੇ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲਾਂ ਦਾ ਰਾਜ ਰਹਿੰਦਾ।
ਚੜੀ ਰਹਿੰਦੀ ਇੱਕੋ ਤੇਰੇ ਨਾਮ ਦੀ ਖੁਮਾਰੀ… ਤੂੰ ਬਖ਼ਸ ਲਈ ਦਾਤਿਆ ਤਾਹੀਉਂ ਕਰਦੇ ਆ ਸਰਦਾਰੀ