ਬੇਗਮ ਪੁਰਾ ਸਹਰ ਕੋ ਨਾਉ ॥
ਤੁਝ ਬਿਨੁ ਦੂਜਾ ਨਾਹੀ ਕੋਇ ॥
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?
ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ , ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ
ਸਚ ਕੋ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ
ਡਰਤਾ ਨਹੀਂ ਅਕਾਲ ਸ਼ਹਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ
ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ
ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅੱਖੀਆ ਨੂੰ ਅਸੀਂ ਰੁਲਾਉਣਾ ਨਹੀ
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…🙏
ਤੱਤੀ ਤੱਵੀ ਪੁੱਛੇ ਬਲਦੀ ਅੱਗ ਕੋਲੋ ਕਿ ਉਹ ਐਨਾ ਸੇਕ ਕਿਵੇੰ ਜਰ ਗਿਆ ਸੀ? ਅੱਗ ਨੇ ਕਿਹਾ ਦੱਸਾੰ ਉਹ ਤਾੰ ਮੈਨੂੰ ਵੀ ਠੰਢਾ ਕਰ ਗਿਆ ਸੀ..
ਸਾਰੀਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ 🙏
ਬਾਜਾਂ ਵਾਲਿਆ ਤੇਰੇ ਵਡ ਹੌਸਲੇ ਸੀ,
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ।
ਲੋਕੀਂ ਲੱਭਦੇ ਨੇ ਲਾਲ ਪੱਥਰਾਂ ਚੋਂ
ਤੇ ਤੁਸੀਂ ਪੱਥਰਾਂ ਚ ਹੀ ਲਾਲ ਚਿਣਵਾ ਦਿੱਤੇ
ਲੈ ਕੇ ਆਗਿਆ ਪਿਤਾ ਤੋਂ ਮੈਦਾਨੀ ਕੁਦ ਪਏ,
ਐਸੇ ਲਾੜੀ ਮੌਤ ਵਿਆਉਣ ਦੇ ਮੁਰੀਦ ਹੋਏ….
ਨਾ ਮਿਲੂ ਮਿਸਾਲ ਜੱਗ ਤੇ ਕਿਤੇ ਐਸੀ,
ਪੁੱਤ ਬਾਪ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ….
ਅਸੀਂ ਤੁਰ ਚੱਲੇ ਹਾਂ ਦਾਦੀਏ
ਹੋਣ ਸਿੱਖੀ ਲਈ ਕੁਰਬਾਨ
ਅਸੀਂ ਪੋਤੇ ਤੇਗ ਬਹਾਦਰ ਜੀ ਦੇ
ਪਿਤਾ ਗੋਬਿੰਦ ਸਿੰਘ ਸਾਡੇ ਮਾਣ
ਲੱਖ ਨੀਹਾਂ ਜਾਲਮ ਚਿਣ ਦੇਵੇ
ਅਸਾਂ ਪੰਥ ਲਈ ਵਾਰਨੇ ਪ੍ਰਾਣ
ਅਸੀਂ ਸਦਾ ਲਈ ਕਾਇਮ ਕਰ ਦੇਣੀ
ਸਿੱਖੀ ਦੀ ਆਨ, ਬਾਨ ਤੇ ਸ਼ਾਨ
ਹਮ ਜਾਨ ਦੇ ਕੇ
ਔਰੋਂ ਕੀ ਜਾਨੇਂ ਬਚਾ ਚਲੇਂ
ਸਿੱਖੀ ਕੀ ਨੀਵ ਹਮ ਹੈਂ
ਸਰੋਂ ਪਰ ਉਠਾ ਚਲੇ ॥
ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ
ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ
ਜਾਨੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰੂੰ ਜਰਾ ਮੁੰਹ ਧੁਲਾ ਤੋ ਲੂੰ,
ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋਂ ਲੂੰ,
ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਨਾ ਤੋਂ ਲੂੰ।
ਮਨ ਨੀਵਾਂ ਮਤ ਉੱਚੀ
ਵੇ ਸੂਬਿਆ ਲੱਖ ਲਾਹਨਤਾਂ ਹੀ ਪਾਈਆਂ
ਨਿੱਕੀਆਂ ਜਿੰਦਾਂ ਨੂੰ ਸਜਾਵਾਂ ਸੁਣਾ ਕੇ
ਦੱਸ ਖਾਂ ਕਿਹੜੀਆਂ ਦੌਲਤਾਂ ਤੂੰ ਕਮਾਈਆਂ
ਨਿੱਕੀਆਂ ਜਿੰਦਾ ਵੱਡੇ ਸਾਕੇ ਨੇ
ਓ ਅੱਜ ਵੀ ਕੌਮ ਦੇ ਰਾਖੇ ਨੇ
ਇੱਟਾਂ ਤੱਕ ਤੂੰ ਕੰਧ ਦੀਆਂ ਰਵਾਈਆਂ
ਤਾਂ ਕਿਹੜਾ ਤੂੰ ਦੌਲਤਾਂ ਕਮਾਈਆਂ
ਲੱਖ ਲਾਹਨਤਾਂ ਹੀ ਝੋਲੀ ਪਵਾਈਆਂ…
ਮੈ ਕਿਉ ਮਿੱਟੀ ਤੋ ਬਣੇ ਲੋਕਾਂ ਤੋ ਉਮੀਦ ਰੱਖਾ ; ਮੇਰੇ ਵਾਹਿਗੂਰੁ ਦੀ ਰਹਿਮਤ ਹਮੇਸ਼ਾ ਮੇਰੇ ਤੇ ਰਹਿੰਦੀ ਹੈ ..!
ਚਿੰਤਾ ਨਾ ਕਰਿਆ ਕਰੋ ,ਕਿਉਂਕਿ ਜਿਸ ਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ।
ਬਹੁਤ ਦੁੱਖ ਹੋਵੇ ਤਾ ਨਾਮ ਜਪਨਾ ਅੋਖਾ ਹੋ ਜਾਦਾ….. ਬਹੁਤ ਸੁਖ ਹੋਵੇ ਤਾ ਅੰਮ੍ਰਿਤ ਵੇਲੇ ਉੱਠਣਾ ਅੋਖਾ ਹੋ ਜਾਦਾ…
ਰਹਿਮਤ ਤੇਰੀ ਨਾਮ ਤੇਰਾ, ਕੁਝ ਨਹੀ ਜੋ ਮੇਰਾ ਸਵਾਸ ਵੀ ਤੇਰੇ ਅਹਿਸਾਸ_ਵੀ ਤੇਰਾ “ਇੱਕ ਤੂੰ ਹੀ ਸਤਿਗੁਰੂ ਮੇਰਾ
ਸਿਰ ਝੁਕਾ ਕੇ ਆਦਰ ਕਰਾਂ
ਨੀਹਾਂ ‘ਚ ਖਲੋਤਿਆਂ ਦਾ
ਕੋਈ ਦੇਣ ਨੀ ਦੇ ਸਕਦਾ ..
ਮਾਂ ਗੁਜਰੀ ਦੇ ਪੋਤਿਆਂ ਦਾ
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੂਤ ਚਾਰ
ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ॥