ਜੇ ਯਾਦ ਆਈ ਤਾਂ ਕਰ ਵੀ ਲਈ ਜੇ ਨਾਂ ਆਈ ਤਾਂ ਕੋਈ ਗੱਲ ਨੀ😇
ਤਨਹਾਈ ਗਵਾਹ ਹੈ ਇਸ ਗੱਲ ਦੀ ਕਿ ਤੇਰੀ ਜਗ੍ਹਾ ਕੋਈ ਨਹੀ ਲੈ ਸਕਿਆ💔
ਹੁਣ ਚੁੱਪ ਰਹਿੰਦਾ ਹਾ। ਇੱਕਲਾ ਖੁਸ਼ ਰਹਿੰਦਾ ਹਾ😀
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ, ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ😇
ਬਸ ਨਿਭਾਉਣ ਵਾਲੇ ਹੀ ਨੀ ਮਿਲਦੇ💯 ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ✔️
ਕਿਸੇ ਦੁਖੀ ਦਾ ਦੁੱਖ ਬਹੁਤ ਕਰੀਬ ਤੋਂ ਵੇਖ ਲਿਆ ਹੁਣ ਮੈਂ ਕਿਸੇ ਨਾਲ ਜ਼ਿਆਦਾ ਮਜ਼ਾਕਬਾਜ਼ੀ ਨਹੀਂ ਕਰਦਾ😊
ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ😊
ਹਾਸੇ ਗੁਆਚ ਗਏ ਚਿਹਰੇ ਤੋਂ, ਤੇ ਲੋਕੀਂ ਆਖਣ ਆਕੜ ਬੜੀ ਆ😔
ਉਹ ਨਹੀ ਆਵੇਗੀ ,ਦਿਲ ਨੂ ਸਮਝਾਂਦੇ ਰਹੇ , ਰਾਤ ਭਰ ਅਸੀਂ ਹੰਝੂ ਬਹਾਂਦੇ ਰਹੇ
ਰੱਬ ਜਾਨੇ ਮੈਨੂੰ ਕਿਹੜੀ ਉਹ ਸਜਾ ਦੇ ਗਈ , ਪਿਆਰ ਵਿਚ ਮੈਨੂੰ ਉਹ ਦਗਾ ਦੇ ਗਈ
ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ
ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ
ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |
ਜ਼ਮਾਨਾ ਏ ਸਾਨੂੰ ਰੁਲਾਉਣ ਲਈ , ਤਨਹਾਈ ਏ ਸਾਨੂੰ ਸਤਾਉਣ ਲਈ |
ਬੈਠ ਕੇ ਤਨਹਾ ਮੈਂ ਤੈਨੂੰ ਯਾਦ ਕਰਦਾ ਹਾਂ, ਤੇਰੀ ਖੁਸ਼ੀ ਦੀ ਖ਼ੁਦਾ ਤੋਂ ਫਰਿਆਦ ਕਰਦਾ ਹਾਂ |
ਖੁਦਗਰਜ ਹਾ ਮੈਂ ਯਾਰੋ ,ਕਹਿਦੇ ਨੇ ਸਾਰੇ ਲੋਕ , ਫਿਰ ਵੀ ਮੇਰੀ ਹਰ ਗਲ ਸਹਿੰਦੇ ਨੇ ਸਾਰੇ ਲੋਕ
ਜੋ ਸਜਾਏ ਸੀ ਖਵਾਬ ,ਹੰਝੂਆਂ ਚ ਬੇਹ ਗਏ, ਓਹ ਚਾਹੁੰਦੇ ਨਹੀ ਸਾਨੂ ,ਬੇਵਫ਼ਾ ਕਹਿ ਗਏ
ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫ਼ਾਂਨ ਚਲੇ ਜਾਂਦੇ ਨੇ , ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ ।
ਬੇ -ਵਫ਼ਾ ਨਾਲ ਯਾਰੋ ਪਿਆਰ ਨਾ ਕਰੋ , ਧੋਖੇਬਾਜ਼ਾਂ ਦਾ ਇਤਬਾਰ ਨਾ ਕਰੋ
ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ , ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ
ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ |
ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ ਜਿੰਦਗੀ ਚ ਖਾਸ ਨਹੀ
ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ
ਹੁਣ ਤੇ ਜ਼ਿੰਦਗੀ ਵੀ ਪਰਾਈ ਏ , ਮੈਂ ਤੇ ਮੇਰੀ ਤਨਹਾਈ ਏ |
ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |